about_us_what_we_doMothers Against Drunk Driving (MADD ਕੈਨੇਡਾ) ਇਕ ਚੈਰਿਟੇਬਲ, ਆਮ ਲੋਕਾਂ ਦੀ ਸੰਸਥਾ ਹੈ, ਜੋ ਨੁਕਸਦਾਰ ਡਰਾਈਵਿੰਗ ਨੂੰ ਰੋਕਣ ਅਤੇ ਇਸ ਹਿੰਸਕ ਅਪਰਾਧ ਦੇ ਸ਼ਿਕਾਰ ਲੋਕਾਂ ਨੂੰ ਸਹਾਇਤਾ ਦੇਣ ਲਈ ਵਚਨਬੱਧ ਹੈ।

ਹਰ ਸਾਲ, ਨੁਕਸਦਾਰ ਡਰਾਈਵਿੰਗ ਨਾਲ ਹੋਣ ਵਾਲੇ ਹਾਦਸਿਆਂ ਵਿੱਚ ਹਜ਼ਾਰਾਂ ਕੈਨੇਡੀਅਨ ਮਾਰੇ ਜਾਂਦੇ ਹਨ ਜਾਂ ਜ਼ਖਮੀ ਹੁੰਦੇ ਹਨ। ਅਲਕੋਹਲ ਜਾਂ ਹੋਰ ਡ੍ਰਗਜ਼ ਦੇ ਅਸਰ ਹੇਠ ਡਰਾਈਵ ਕਰਨਾ ਇਕ ਅਜਿਹਾ ਭਿਆਨਕ ਅਪਰਾਧ ਹੈ, ਜੋ ਸਾਡੇ ਸਾਰੀਆਂ ਦੇ ਜੀਵਨ ਤੇ ਅਸਰ ਪਾਉਂਦਾ ਹੈ। ਇਹ ਇਕ ਗੈਰ-ਜ਼ਿੰਮੇਵਾਰਾਨਾ, ਖਤਰਨਾਕ ਅਤੇ ਅਸਹਿਣ ਯੋਗ ਕਾਰਜ ਹੈ।

MADD ਕੈਨੇਡਾ ਪੀਡ਼ਿਤਾਂ ਨੂੰ ਸਹਾਇਤਾ ਪੇਸ਼ ਕਰਨ, ਅਲਕੋਹਲ ਅਤੇ/ਜਾਂ ਡ੍ਰਗਜ਼ ਦੇ ਅਸਰ ਹੇਠ ਨੁਕਸਦਾਰ ਡਰਾਈਵਿੰਗ ਬਾਰੇ ਜਾਗਰੂਕਤਾ ਵਧਾਉਣ ਲਈ, ਅਤੇ ਆਪਣੀਆਂ ਸਡ਼ਕਾਂ ਤੇ ਜਾਨਾਂ ਅਤੇ ਲੋਕਾਂ ਨੂੰ ਜ਼ਖਮੀ ਹੋਣ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੀ ਹੈ।

MADD ਕੈਨੇਡਾ ਦੇ ਧੁਰ ਅੰਦਰ ਸਭ ਤੋਂ ਅਹਿਮ ਸਾਡੇ ਵੌਲੰਟੀਅਰ (ਸਵੈ-ਸੇਵਕ) ਹਨ; ਜਿਨ੍ਹਾਂ ਵਿੱਚ ਨਾ ਸਿਰਫ਼ ਮਾਵਾਂ, ਬਲਕਿ ਪਿਤਾ, ਦੋਸਤ, ਕਾਰੋਬਾਰੀ ਪੇਸ਼ਾਵਰ, ਨੁਕਸਦਾਰ ਡਰਾਈਵਿੰਗ ਵਿਰੋਧੀ ਖੇਤਰ ਦੇ ਮਾਹਿਰ ਅਤੇ ਸੰਬੰਧਿਤ ਨਾਗਰਿਕ ਵੀ ਸ਼ਾਮਲ ਹਨ, ਜੋ ਨੁਕਸਦਾਰ ਡਰਾਈਵਿੰਗ ਵਿਰੁੱਧ ਲਡ਼ਾਈ ਵਿੱਚ ਇਕ ਬਦਲਾਵ ਕਰਨਾ ਚਾਹੁੰਦੇ ਹਨ।

ਜੇ ਤੁਹਾਨੂੰ ਸਹਾਇਤਾ ਦੀ ਜ਼ਰੂਰਤ ਹੈ, ਜਾਂ ਤੁਸੀਂ MADD ਕੈਨੇਡਾ ਦੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ, ਤਾਂ ਸਾਡੇ ਟੌਲ ਫ੍ਰੀ ਨੰਬਰ 1-800-665-6233 ’ਤੇ ਕਾਲ ਕਰੋ।

ਅਸੀਂ ਕੌਣ ਹਾਂ ਅਤੇ ਕੀ ਕਰਦੇ ਹਾਂ ਬਾਰੇ ਹੋਰ ਜਾਣਕਾਰੀ ਲੈਣ ਲਈ, ਵੇਖੋ –

“ਐਮ ਏ ਡੀ ਡੀ ਕੈਨੇਡਾ: ਅਸੀਂ ਕੌਣ ਹਾਂ” (“MADD Canada: Who we are” – ਪਹਿਲਾ ਭਾਗ | ਦੂਜਾ ਭਾਗ 

ਸਾਡਾ ਮਿਸ਼ਨ

ਨੁਕਸਦਾਰ ਡਰਾਈਵਿੰਗ ਨੂੰ ਰੋਕਣਾ ਅਤੇ ਇਸ ਹਿੰਸਕ ਅਪਰਾਧ ਦੇ ਸ਼ਿਕਾਰ ਹੋਏ ਲੋਕਾਂ ਦੀ ਸਹਾਇਤਾ ਕਰਨੀ

Mothers Against Drunk Driving (MADD ਕੈਨੇਡਾ) ਇਕ ਰਜਿਸਟਰਡ ਕੈਨੇਡੀਅਨ ਚੈਰਿਟੇਬਲ ਸੰਸਥਾ ਹੈ (ਰਜਿਸਟਰੇਸ਼ਨ ਨੰਬਰ 13907 2060 RR0001) ਜੋ ਸਵੈ-ਸੇਵਕਾਂ ਵੱਲੋਂ ਚਲਾਈ ਜਾਂਦੀ ਹੈ। ਸੰਸਥਾ ਦੇ ਡਾਇਰੈਕਟਰਾਂ ਦਾ ਇਕ ਰਾਸ਼ਟਰੀ ਬੋਰਡ ਹੈ, ਜਿਸ ਵਿੱਚ ਕੈਨੇਡਾ ਦੇ ਸਾਰੇ ਇਲਾਕਿਆਂ ਤੋਂ ਮੈਂਬਰ ਪ੍ਰਤੀਨਿਧਤਾ ਕਰਦੇ ਹਨ। MADD ਕੈਨੇਡਾ ਦਾ ਰਾਸ਼ਟਰੀ ਦਫਤਰ ਓਕਵਿਲੇ (Oakville), ਓਨਟਾਰੀਓ ਵਿੱਚ ਸਥਿਤ ਹੈ। ਨੈਸ਼ਨਲ ਸਟਾਫ਼ ਦੀ ਸੂਚੀ ਵੇਖਣ ਲਈ, ਇੱਥੇ ਕਲਿੱਕ ਕਰੋ। ਰਾਸ਼ਟਰੀ ਦਫਤਰ (National Office) ਨਾਲ ਤੁਸੀਂ ਇੱਥੇ ਸੰਪਰਕ ਕਰ ਸਕਦੇ ਹੋ: 1-800-665-6233 (ਟੌਲ-ਫ੍ਰੀ)।

 

ਵਿਸ਼ਵਾਸਾਂ ਬਾਰੇ ਬਿਆਨ

ਅਸੀਂ ਮੰਨਦੇ ਹਾਂ ਕਿ ਡਰਾਈਵਿੰਗ ਚੰਗੀ ਕਿਸਮਤ ਨਾਲ ਮਿਲਿਆ ਇਕ ਵਿਸ਼ੇਸ਼ ਅਧਿਕਾਰ ਹੈ, ਕੋਈ ਅਧਿਕਾਰ ਨਹੀਂ। ਨੁਕਸਦਾਰ ਡਰਾਈਵਿੰਗ ਨਾਲ ਹੋਏ ਹਾਦਸੇ ਅਚਾਨਕ ਨਹੀਂ ਹੁੰਦੇ, ਬਲਕਿ ਇਕ ਵਿਅਕਤੀ ਦਾ ਸ਼ਰਾਬ ਪੀਣ ਜਾਂ ਡ੍ਰਗਜ਼ (ਨਸ਼ੀਲੀਆਂ ਦਵਾਈਆਂ) ਲੈਣ ਬਾਅਦ ਡਰਾਈਵ ਕਰਨ ਦਾ ਪੂਰੇ ਹੋਸ਼ ਵਿੱਚ ਲਿਆ ਫੈਸਲਾ ਹੁੰਦਾ ਹੈ।

ਅਸੀਂ ਮੰਨਦੇ ਹਾਂ ਕਿ ਨੁਕਸਦਾਰ ਡਰਾਈਵਿੰਗ ਨੂੰ ਖਤਮ ਕਰਨ ਲਈ, ਜਨ ਜਾਗਰੂਕਤਾ, ਪ੍ਰਗਤੀਸ਼ੀਲ ਕਾਨੂੰਨਸਾਜ਼ੀ, ਸਖਤੀ ਨਾਲ ਕਾਨੂੰਨਾਂ ਨੂੰ ਲਾਗੂ ਕਰਨ, ਅਤੇ ਅਰਥਪੂਰਣ ਪਾਬੰਦੀਆਂ ਲਾਉਣ ਦਾ ਇਕ ਸੰਤੁਲਿਤ ਪ੍ਰੋਗਰਾਮ ਹੋਣਾ ਚਾਹੀਦਾ ਹੈ।

ਅਸੀਂ ਮੰਨਦੇ ਹਾਂ, ਕਿ ਸਾਡੇ ਇਕ ਅਧਿਕਾਰਾਂ ਦੀ ਅਹਿਮੀਅਤ ਲਈ ਵਚਨਬੱਧ ਸੰਸਥਾ ਹੋਣ ਦੇ ਨਾਤੇ, ਕਾਨੂੰਨ ਬਣਾਉਣ ਲਈ ਸਾਡੀਆਂ ਸਾਰੀਆਂ ਤਜਵੀਜ਼ਾਂ ਅਤੇ ਲੋਕਾਂ ਲਈ ਹੋਰ ਨੀਤੀਆਂ ਇਸ ਤਰ੍ਹਾਂ ਤਿਆਰ ਕੀਤੀਆਂ ਜਾਣ ਕਿ ਉਹ ਕੈਨੇਡੀਅਨ ਚਾਰਟਰ ਆਫ਼ ਰਾਈਟਸ ਐਂਡ ਫਰੀਡਮਸ (Canadian Charter of Rights and Freedoms), ਅਤੇ ਫੈਡਰਲ ਅਤੇ ਸੂਬਾਈ ਮਨੁੱਖੀ ਅਧਿਕਾਰਾਂ ਦੇ ਕਾਨੂੰਨਾਂ ਨਾਲ ਮੇਲ ਖਾਂਦੀਆਂ ਹੋਣ।

ਅਸੀਂ ਮੰਨਦੇ ਹਾਂ ਕਿ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ, ਜਿਨ੍ਹਾਂ ਤੇ ਅਪਰਾਧ ਦਾ ਸਿੱਧਾ ਅਸਰ ਪਿਆ ਹੈ, ਨਾਲ ਅਜਿਹੀ ਇੱਜ਼ਤ ਭਰਿਆ ਵਰਤਾਉ ਕੀਤਾ ਜਾਏ, ਜਿਸ ਨਾਲ ਉਨ੍ਹਾਂ ਦੇ ਹੋਏ ਨੁਕਸਾਨ ਦਾ ਵੀ ਸਨਮਾਨ ਹੋਏ।

ਅਸੀਂ ਮੰਨਦੇ ਹਾਂ, ਕਿ ਪੀਡ਼ਿਤ ਲੋਕਾਂ ਨੂੰ ਅਪਰਾਧਿਕ ਨਿਆਂ ਪ੍ਰਣਾਲੀ ਬਾਰੇ, ਅਤੇ ਇਸ ਅੰਦਰ ਉਨ੍ਹਾਂ ਦੀ ਭੂਮਿਕਾ ਅਤੇ ਅਧਿਕਾਰਾਂ ਬਾਰੇ ਆਮ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ, ਇਸ ਵਿੱਚ ਉਨ੍ਹਾਂ ਦੇ ਪੀਡ਼ਿਤ ਵਿਅਕਤੀ ਵਜੋਂ ਹਾਦਸੇ ਦੇ ਹੋਏ ਅਸਰ ਬਾਰੇ ਬਿਆਨ ਦੇਣ ਦੇ ਉਨ੍ਹਾਂ ਦੇ ਆਪਣੇ ਹੱਕ ਬਾਰੇ ਵੀ ਜਾਣਕਾਰੀ ਸ਼ਾਮਲ ਹੋਣੀ ਚਾਹੀਦੀ ਹੈ।

ਅਸੀਂ ਮੰਨਦੇ ਹਾਂ ਕਿ ਹਾਦਸੇ ਦੇ ਪੀਡ਼ਤਾਂ ਨੂੰ ਵਿਸ਼ੇਸ਼ ਤੌਰ ਤੇ ਜਾਣਕਾਰੀ ਲੈਣ ਦਾ ਅਧਿਕਾਰ ਹੈ, ਜਿਸ ਵਿੱਚ ਸ਼ਾਮਲ ਹਨ: ਦੋਸ਼ੀ ਦੇ ਨਾਂ; ਜਾਂਚ ਪਡ਼ਤਾਲ ਦੀ ਸਥਿਤੀ; ਉਸ ਤੇ ਲਾਏ ਗਏ ਦੋਸ਼ਾਂ ਅਤੇ ਜੇ ਉਨ੍ਹਾਂ ਬਾਰੇ ਕੋਈ ਫੈਸਲੇ ਕੀਤੇ ਗਏ ਹੋਣ ਅਤੇ ਸਾਰੀਆਂ ਅਪਰਾਧਕ ਅਤੇ ਅਪਰਾਧੀ ਨੂੰ ਸੁਧਾਰਣ ਲਈ ਕੀਤੀਆਂ ਸਾਰੀਆਂ ਕਾਰਵਾਈਆਂ ਦੀ ਤਾਰੀਖ, ਜਗ੍ਹਾ ਅਤੇ ਸਮਾਂ; ਅਤੇ ਸਾਰੇ ਅਮਲ ਦੇ ਨਤੀਜਿਆਂ।

ਅਸੀਂ ਮੰਨਦੇ ਹਾਂ, ਕਿ ਜਦ ਦੋਸ਼ੀਆਂ ਨੂੰ ਉਨ੍ਹਾਂ ਦੇ ਅਪਰਾਧਕ ਵਰਤਾਉ ਲਈ ਜਵਾਬਦੇਹ ਠਹਿਰਾਇਆ ਜਾਏ, ਉਨ੍ਹਾਂ ਦਾ ਮੁਲਾਂਕਣ ਕਰਕੇ, ਇਲਾਜ ਅਤੇ ਮੁਡ਼ ਵਸੇਬੇ ਲਈ ਸਫਲ ਹੋਈ ਕਾਰਵਾਈ ਨੂੰ ਵੀ ਨਾਲ ਹੀ ਲਾਗੂ ਕੀਤਾ ਜਾਏ, ਤਾਂ ਜੋ ਵਾਰ ਵਾਰ ਉਨ੍ਹਾਂ ਦੇ ਅਪਰਾਧ ਕਰਨ ਦੇ ਖਤਰੇ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।

ਕਦਰ

ਆਮ ਲੋਕਾਂ ਦੀ ਸੰਸਥਾ ਹੋਣ ਦੇ ਨਾਤੇ, ਅਸੀਂ:

 • ਆਪਣੇ ਵੌਲੰਟੀਅਰਾਂ ਦੀ ਤਾਕਤ, ਸ਼ਕਤੀ ਅਤੇ ਲੀਡਰਸ਼ਿਪ ਦੀ ਕਦਰ ਕਰਦੇ ਹਾਂ
 • ਵੱਖ ਵੱਖ ਖੇਤਰਾਂ ਅਤੇ ਕਮਿਊਨਿਟੀਆਂ ਦੀ ਵੰਨ-ਸੁਵੰਨਤਾ ਨੂੰ ਮਾਣ ਦੇਂਦੇ ਹਾਂ
 • ਨੀਤੀਗਤ ਸਬੰਧ ਅਤੇ ਗਠਜੋਡ਼ ਕਾਇਮ ਕਰਦੇ ਹਾਂ
 • ਪਾਰਦਰਸ਼ਤਾ, ਜਵਾਬਦੇਹੀ ਅਤੇ ਸ਼ਾਨਦਾਰ ਪ੍ਰਬੰਧ ਕਰਨ ਲਈ ਵਚਨਬੱਧ ਹਾਂ

MADD ਕੈਨੇਡਾ ਦੀ ਵਿਉਂਤਬੰਦੀ ਯੋਜਨਾ

MADD ਕੈਨੇਡਾ ਦੀ ਵਿਉਂਤਬੰਦੀ ਯੋਜਨਾ (MADD Canada’s Strategic Plan) ਰਾਸ਼ਟਰੀ ਸੰਸਥਾ ਲਈ ਵਿਆਪਕ ਉਦੇਸ਼ ਨਿਸ਼ਚਤ ਕਰਦੀ ਹੈ ਅਤੇ ਉਸ ਦੇ ਧਿਆਨ ਲਈ ਹੇਠ ਲਿਖੇ ਖੇਤਰਾਂ ਦੀ ਪਛਾਣ ਕਰਦੀ ਹੈ।

ਪੀਡ਼ਿਤ ਸਹਾਇਤਾ — ਦੂਰ ਦੂਰ ਤਕ ਆਪਣੀ ਪਹੁੰਚ ਵਧਾਉਣੀ, ਟਰੈਨਿੰਗ ਦੇ ਪ੍ਰੋਗਰਾਮ ਤਿਆਰ ਕਰਨੇ, ਅਤੇ ਸਾਰੀ ਸਮੱਗਰੀ ਦੀ ਸਮੀਖਿਆ ਕਰਨੀ

ਜਨ ਸਿੱਖਿਆ/ਜਾਗਰੂਕਤਾ — ਆਮ ਲੋਕਾਂ, ਨੌਜਵਾਨਾਂ, ਵਾਰ ਵਾਰ ਅਪਰਾਧ ਕਰਨ ਵਾਲੇ ਦੋਸ਼ੀਆਂ, ਅਤੇ ਮੀਡੀਆ, ਅਤੇ ਨਾਗਰਿਕਾਂ ਵੱਲ ਆਪਣੀਆਂ ਦੇਣਦਾਰੀਆਂ ਬਾਰੇ ਵੱਧ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮਾਂ ਸ਼ੁਰੂ ਕਰਨੀਆਂ

ਵਿਧਾਨਕ ਸੁਧਾਰ
— ਫੈਡਰਲ ਅਤੇ ਸੂਬਾਈ ਨੀਤੀਆਂ, ਪੀਡ਼ਿਤਾਂ ਨੂੰ ਸਹਾਇਤਾ ਦੇਣੀ, ਅਲਕੋਹਲ ਬਾਰੇ ਨੀਤੀਆਂ ਬਣਾਉਣੀਆਂ

ਸੰਸਥਾ ਦਾ ਵਿਕਾਸ ਕਰਨਾ ਅਤੇ ਇਸਨੂੰ ਹੋਰ ਫੈਲਾਉਣਾ — ਚੈਪਟਰਾਂ, ਵੌਲੰਟੀਅਰਾਂ, ਫੰਡ ਇਕੱਠੇ ਕਰਨ ਵਾਲੇ ਪ੍ਰੋਗਰਾਮਾਂ ਅਤੇ ਨਤੀਜਿਆਂ ਵਿੱਚ ਵਾਧਾ ਕਰਨਾ, ਨਵੇਂ ਭਾਈਵਾਲ ਬਣਾਉਣੇ, ਖੋਜ ਕਰਨ ਵਾਲੀਆਂ ਕਾਰਵਾਈਆਂ ਦੇ ਵਿਕਾਸ ਨੂੰ ਜਾਰੀ ਰੱਖਣਾ

2011-2015 ਵਿਉਂਤਬੰਦੀ ਬਾਰੇ ਹਿਦਾਇਤਾਂ

 1. ਨੁਕਸਦਾਰ ਡਰਾਈਵਿੰਗ ਨੂੰ ਇਨ੍ਹਾਂ ਰਾਹੀਂ ਖਤਮ ਕਰਨਾ:
  • ਲਾਗੂ ਸਰਕਾਰੀ ਨੀਤੀਆਂ ਅਤੇ ਵਿਧਾਨਕ ਸੁਧਾਰਾਂ (ਕਾਨੂੰਨਾਂ) ਦੀ ਪਛਾਣ ਕਰਨੀ ਅਤੇ ਉਨ੍ਹਾਂ ਦੀ ਵਕਾਲਤ ਕਰਨੀ
  • ਕਾਰਵਾਈ ਦਾ ਵਿਰੋਧ ਕਰਨ ਲਈ ਸਫਲ ਹੋਈ ਤਕਨਾਲੋਜੀ ਦਾ ਇਸਤੇਮਾਲ ਕਰਨਾ
 2. ਸੰਸਥਾ ਨੂੰ ਇਨ੍ਹਾਂ ਰਾਹੀਂ ਮਜ਼ਬੂਤ ਕਰਨਾ:
  • ਮਾਲੀ ਸਥਿਤੀ ਦੀ ਸਥਿਰਤਾ ਅਤੇ ਆਮਦਨ ਦੇ ਵੱਖਰੇ ਵੱਖਰੇ ਸਰੋਤਾਂ ਨਾਲ ਹਿੱਸੇਦਾਰੀ
  • ਨੌਜਵਾਨਾਂ ਅਤੇ ਸਾਰੇ ਭਾਈਚਾਰਿਆਂ ਦੀ ਸ਼ਮੂਲੀਅਤ ਨੂੰ ਵੱਧ ਕਰਕੇ
  • ਪਹਿਲਕਦਮੀਆਂ ਦੇ ਅਸਰ ਨੂੰ ਮਾਪਣ ਨਾਲ
 3. MADD ਕੈਨੇਡਾ ਨੂੰ ਜਨਤਾ ਕਿਸ ਨਜ਼ਰੀਏ ਨਾਲ ਵੇਖੇਗੀ, ਇਨ੍ਹਾਂ ਰਾਹੀਂ ਸਪਸ਼ਟ ਕਰੋ:
  • ਲੋਕਾਂ ਨੂੰ ਉਹ ਢੰਗ ਤਰੀਕੇ ਦੱਸੋ ਜਿਨ੍ਹਾਂ ਨਾਲ ਉਹ ਨੁਕਸਾਨ ਪਹੁੰਚਾਉਣ ਵਾਲੇ ਡਰਾਈਵਰਾਂ ਤੋਂ ਸੁਰੱਖਿਅਤ ਰਹਿ ਸਕਦੇ ਹਨ
  • ਪੀਡ਼ਿਤਾਂ ਲਈ ਆਪਣੀਆਂ ਸੇਵਾਵਾਂ ਬਾਰੇ ਸਿਖਿਅਤ ਕਰਕੇ

ਧਿਆਨ ਕੇਂਦਰਤ ਕਰਨ ਦੇ ਖੇਤਰ

MADD ਕੈਨੇਡਾ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਕਈ ਮੋਰਚਿਆਂ ਤੇ ਕੰਮ ਕਰਦਾ ਹੈ:

 • ਪੀਡ਼ਿਤ ਸੇਵਾਵਾਂ – ਜਿਨ੍ਹਾਂ ਵਿਅਕਤੀਆਂ ਦੇ ਕਿਸੇ ਪਿਆਰੇ ਦੀ ਨੁਕਸਦਾਰ ਡਰਾਈਵਿੰਗ ਕਾਰਨ ਮੌਤ ਹੋ ਗਈ ਹੋਵੇ ਜਾਂ ਜੋ ਵਿਅਕਤੀ ਨੁਕਸਦਾਰ ਡਰਾਈਵਿੰਗ ਦੇ ਨਤੀਜੇ ਵਜੋਂ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੋਵੇ, ਉਸ ਦੀ ਮਦਦ ਲਈ ਸਹਾਇਤਾ ਅਤੇ ਸਾਧਨਾਂ ਦਾ ਇਕ ਸਰਬਪੱਖੀ ਪ੍ਰੋਗਰਾਮ।
 • ਨੌਜਵਾਨ ਸੇਵਾਵਾਂ – ਐਲੀਮੈਂਟਰੀ ਅਤੇ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਮਿਸ਼ਰਤ ਅਲਕੋਹਲ ਅਤੇ/ਜਾਂ ਨਸ਼ੀਲੀਆਂ ਵਸਤਾਂ (ਡ੍ਰਗਜ਼) ਲੈ ਕੇ ਡਰਾਈਵਿੰਗ ਕਰਨ ਦੇ ਖ਼ਤਰਿਆਂ ਬਾਰੇ ਸਿਖਿਅਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮਿੰਗ।
 • ਜਨ ਜਾਗਰੂਕਤਾ ਅਤੇ ਸਿੱਖਿਆ – ਨੁਕਸਦਾਰ ਡਰਾਈਵਿੰਗ ਦੇ ਖ਼ਤਰਿਆਂ ਬਾਰੇ ਜਨਤਾ ਨੂੰ ਇਹ ਦੱਸਣ ਲਈ ਜਨਤਕ ਮੁਹਿੰਮਾਂ ਕਿ ਉਹ ਸਾਡੀਆਂ ਸਡ਼ਕਾਂ, ਜਲ-ਮਾਰਗਾਂ ਅਤੇ ਪਗਡੰਡੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਕਿਸ ਤਰ੍ਹਾਂ ਸਹਾਇਤਾ ਕਰ ਸਕਦੇ ਹਨ।
 • ਜਨਤਕ ਪਾਲਸੀ – ਫੈਡਰਲ ਅਤੇ ਸੂਬਾਈ/ਖੇਤਰੀ, ਦੋਹਾਂ ਪੱਧਰਾਂ ਤੇ, ਕੈਨੇਡਾ ਵਿੱਚ ਨੁਕਸਦਾਰ ਡਰਾਈਵਿੰਗ ਦੀ ਸਮੱਸਿਆ ਨਾਲ ਨਿਪਟਣ ਲਈ, ਸਰਕਾਰੀ ਨੀਤੀ ਅਤੇ ਕਾਨੂੰਨੀ ਕਾਰਵਾਈ ਨੂੰ ਉਤਸਾਹਿਤ ਕਰਨਾ।
 • ਤਕਨਾਲੋਜੀ – ਨੁਕਸਦਾਰ ਡਰਾਈਵਿੰਗ ਨੂੰ ਰੋਕਣ ਲਈ ਤਕਨੀਕੀ ਹੱਲ ਲੱਭਣ ਲਈ, ਅੰਤਰਰਾਸ਼ਟਰੀ ਟਰੈਫਿਕ ਸੁਰੱਖਿਆ ਸੰਸਥਾਵਾਂ, ਕਾਰਾਂ ਦੇ ਉਤਪਾਦਕਾਂ ਅਤੇ ਤਕਨਾਲੋਜੀ ਦੀਆਂ ਕੰਪਨੀਆਂ ਨਾਲ ਭਾਈਵਾਲੀ ਕਾਇਮ ਕਰਨੀ।

ਪੀਡ਼ਿਤ ਸੇਵਾਵਾਂ

services-vs-mainਹਰ ਸਾਲ ਨੁਕਸਦਾਰ ਡਰਾਈਵਿੰਗ ਨਾਲ ਹੋਏ ਹਾਦਸਿਆਂ ਵਿੱਚ 1,250 ਅਤੇ 1,500 ਕੈਨੇਡੀਅਨ ਮਾਰੇ ਜਾਂਦੇ ਹਨ, ਅਤੇ 63,500 ਤੋਂ ਵੱਧ ਜ਼ਖਮੀ ਹੁੰਦੇ ਹਨ। ਨੁਕਸਦਾਰ ਡਰਾਈਵਿੰਗ ਦੇ ਸ਼ਿਕਾਰ ਹੋਏ ਪੀਡ਼ਿਤਾਂ ਵਿੱਚ, ਨੁਕਸਦਾਰ ਡਰਾਈਵਰਾਂ ਵੱਲੋਂ ਕੀਤੇ ਹਾਦਸਿਆਂ ਵਿੱਚ ਸਿੱਧੇ ਤੌਰ ਤੇ ਸ਼ਾਮਲ ਲੋਕਾਂ ਦੇ ਨਾਲ ਨਾਲ, ਉਨ੍ਹਾਂ ਦੇ ਪਰਿਵਾਰ ਅਤੇ ਦੋਸਤ ਵੀ ਸ਼ਾਮਲ ਹੁੰਦੇ ਹਨ, ਜੋ ਉਨ੍ਹਾਂ ਦੀ ਮੌਤ ਜਾਂ ਆਪਣਿਆਂ ਪਿਆਰਿਆਂ ਨੂੰ ਲਗੀਆਂ ਸੱਟਾਂ ਨਾਲ ਨਿਪਟਦੇ ਹਨ।

ਹਾਦਸੇ ਤੋਂ ਪਿੱਛੋਂ, ਪੀਡ਼ਿਤਾਂ ਦੇ ਕਈ ਸਵਾਲ ਹੁੰਦੇ ਹਨ ਅਤੇ ਅਕਸਰ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਕਿ ਉਹ ਕਿਸ ਕੋਲੋਂ ਪੁੱਛਣ। MADD ਕੈਨੇਡਾ ਦੀ ਸਭ ਤੋਂ ਅਹਿਮ ਤਰਜੀਹ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨੀ ਹੈ, ਜਿਨ੍ਹਾਂ ਦੇ ਕਿਸੇ ਪਿਆਰੇ ਦੀ ਨੁਕਸਦਾਰ ਡਰਾਈਵਿੰਗ ਕਾਰਨ ਮੌਤ ਹੋਈ ਹੈ ਜਾਂ ਉਸ ਨੂੰ ਸੱਟਾਂ ਲਗੀਆਂ ਹਨ। ਹਰ ਸਾਲ ਅਸੀਂ ਨੁਕਸਦਾਰ ਡਰਾਈਵਿੰਗ ਦੇ ਸ਼ਿਕਾਰ ਹੋਏ 20,000 ਲੋਕਾਂ ਨੂੰ ਪੂਰੀ ਰੇਂਜ ਦੀਆਂ ਸੇਵਾਵਾਂ ਮੁਫ਼ਤ ਮੁਹੱਈਆ ਕਰਦੇ ਹਾਂ।

ਜੇ ਤੁਸੀਂ ਜਾਂ ਜਿਸ ਨੂੰ ਤੁਸੀਂ ਜਾਣਦੇ ਹੋ, ਨੁਕਸਦਾਰ ਡਰਾਈਵਿੰਗ ਦਾ ਸ਼ਿਕਾਰ ਹੋਇਆ ਹੈ, ਤਾਂ MADD ਕੈਨੇਡਾ ਤੁਹਾਡੀ ਸਹਾਇਤਾ ਕਰਨ ਲਈ ਤਿਆਰ ਹੈ।

 

 ਸਦਮਾ, ਨਾਸ (ਮੌਤ) ਅਤੇ ਸੋਗ